October 18, 2024
Gur kirpa te se jan jage jina har man vsea bole amrit bani

Gur kirpa te se jan jage

ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥27॥

ਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਲੋਕ ਜਾਗ ਪੈਂਦੇ ਹਨ – ਪਰਮਾਤਮਾ ਅਤੇ ਨਾਮ ਦਾ ਗਿਆਨ ਹੋ ਜਾਂਦਾ ਹੈ,ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਦੀ ਯਾਦ ਵੱਸ ਜਾਂਦੀ ਹੈ, ਅਤੇ ਉਹ ਅੰਮ੍ਰਿਤ ਵਰਗੀ ਬਾਣੀ ਪੜ੍ਹਦੇ ਹਨ।ਅੰਮ੍ਰਿਤ ਬਾਣੀ – ਉੱਚੀ-ਸੁੱਚੀ, ਪਵਿੱਤਰ, ਜੀਵਨ ਦੇਣ ਵਾਲੀ ਬਾਣੀ।ਨਾਨਕ ਜੀ ਕਹਿੰਦੇ ਹਨ ਕਿ ਉਸ ਨੂੰ ਅਸਲੀ ਗੱਲ ਦਾ ਪਤਾ ਲਗਦਾ ਹੈ ਕਿ ਜਿਸ ਨੂੰ ਦਿਨ-ਰਾਤ ਵਾਹਿਗੁਰੂ ਦਾ ਪਿਆਰ ਬਣਿਆ ਰਹਿੰਦਾ ਹੈ (ਲਗਨ ਦੇ ਨਾਲ ਨਾਮ ਜਪਦਾ ਹੈ) ਅਤੇ ਜਾਗ ਕੇ: ਨਾਮ ਜਪਦਾ, ਰਾਤ ਕੱਟਦਾ ਹੈ (ਚੇਤੰਨ: ਚੁਸਤ, ਹੋ ਨਾਮ ਜਪਦੇ ਜੀਵਨ ਬਤੀਤ ਕਰਦਾ ਹੈ)।

Share Now

Leave a Reply

Your email address will not be published. Required fields are marked *