ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥34॥
ਉਹ ਦਿਨ ਕਰਮਾ ਵਾਲਾ ਹੈ ਕਿ ਜੱਦ ਗੁਰੂ ਜੀ ਦੇ ਚਰਨੀ ਲੱਗ ਜਾਈਏ, ਸ਼ਰਨ ਆਈਏ, ਅਤੇ ਇਹਨਾ ਤੋਂ ਆਪਣੇ ਪਤੀ (ਪਰਮਾਤਮਾ) ਦਾ ਗਿਆਨ ਹੋ ਜਾਏ। ਅਨਹਤ ਬਾਣੀ ਦਾ ਗਿਆਨ ਗੁਰੂ ਦੇ ਸ਼ਬਦ (ਨਾਮ ਜਾਪ, ਬਾਣੀ ਪੜ੍ਹਣ) ਦੇ ਨਾਲ ਹੋਇਆ ਹੈ, ਅਤੇ ਹੁਣ ਪਰਮਾਤਮਾ ਦੇ ਨਾਮ ਜਪਣ ਦਾ ਹਰ ਰਸ,ਰੱਬੀ ਅਨੰਦ, ਮਾਣ ਰਿਹਾ ਹਾਂ। ਨਾਨਕ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ (ਨਾਮ ਜਪ ਕੇ) ਵਾਹਿਗੁਰੂ ਜੀ ਆਪ ਮਿਲ ਪਏ ਹਨ ਕਿ ਜੋ ਸਭ ਕੁਝ ਕਰ ਸਕਣ ਵਾਲੇ ਹਨ।