October 18, 2024

Bhau khala agani tap tau

ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
ਘੜੀਐ ਸਬਦੁ ਸਚੀ ਟਕਸਾਲ ॥
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥38॥

ਰੱਬ ਦਾ ਡਰ ਖੱਲ (ਧੌਂਕਣੀ) ਹੈ, ਅਤੇ ਤਪੱਸਿਆ (ਭਜਨ-ਬੰਦਗੀ) ਹੈ ਅੱਗ (ਇਸ ਭੱਠੀ ਵਿਚ)।
ਭਾਂਡਾ (ਕੁਠਾਲੀ) ਹੈ (ਰੱਬ ਉੱਤੇ) ਸ਼ਰਧਾ-ਪਰੇਮ, ਅਤੇ ਇਸ ਦੇ ਵਿਚ ਅੰਮ੍ਰਿਤ ਨੂੰ ਢਾਲ (ਢਲਾਈ ਕਰ, ਗਾਲ,
ਅੰਮ੍ਰਿਤ ਬਣਾ, ਰੱਬ ਦੇ ਨਾਮ ਦੇ ਨਾਲ ਜੁੜ)। ਇਸ (ਉੱਤੇ ਦੱਸੀ) ਸੱਚੀ ਟਕਸਾਲ ਵਿਚ, ਸ਼ਬਦ (ਨਾਮ) ਘੜਿਆ (ਪੱਕਾ ਕੀਤਾ) ਜਾਂਦਾ ਹੈ (ਨਾਮ-ਜਾਪ ਦੇ ਵਿਚ ਲੀਨਤਾ ਪੈਦਾ ਕੀਤੀ ਜਾਂਦੀ ਹੈ)। ਇਹ ਕੰਮ ਉਹ ਹੀ ਕਰ ਸਕਦਾ ਹੈ ਕਿ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਭਰੀ ਕਿਰਪਾ ਹੋ ਜਾਵੇ।ਨਾਨਕ, ਵਾਹਿਗੁਰੂ ਦੀ ਬੜੀ ਕਿਰਪਾ ਭਰੀ ਨਜ਼ਰ ਨੇ (ਨਜ਼ਰ ਨੇ, ਨਾਮ-ਦਾਨ ਬਖਸ਼ ਕੇ) ਨਿਹਾਲ (ਖੁਸ਼ੀ ਭਰਿਆ ਅਨੰਦ) ਕਰ ਦਿੱਤਾ ਹੈ।

Share Now

Leave a Reply

Your email address will not be published. Required fields are marked *