ਸੁਣਿ ਵਡਾ ਆਖੈ ਸਭੁ ਕੋਇ ॥
ਕੇਵਡੁ ਵਡਾ ਡੀਠਾ ਹੋਇ ॥
ਕੀਮਤਿ ਪਾਇ ਨ ਕਹਿਆ ਜਾਇ ॥
ਕਹਣੈ ਵਾਲੇ ਤੇਰੇ ਰਹੇ ਸਮਾਇ ॥1॥
ਵਾਹਿਗੁਰੂ ਜੀ, ਦੂਜਿਆਂ ਤੋਂ ਸੁਣਕੇ ਸਭ ਕੋਈ ਤੁਹਾਨੂੰ ਵੱਡਾ ਆਖਦਾ ਹੈ।
ਤੁਸੀਂ ਕਿੱਡੇ ਵੱਡੇ ਹੋ, ਕੋਈ ਤੁਹਾਨੂੰ ਦੇਖੇ ਤਾਂ ਦੱਸੇ।
ਤੁਹਾਡੀ ਕਦਰ ਕੀਮਤ ਕੋਈ ਜਾਣ ਨਹੀ ਸਕਦਾ, ਅਤੇ ਸੋ ਤੁਹਾਡੇ ਬਾਰੇ ਕੁਝ ਦੱਸ ਨਹੀ ਸਕਦਾ।
ਜੋ ਤੁਹਾਡੇ ਬਾਰੇ ਦਸ ਸਕਦੇ ਹਨ, ਉਹ ਤੁਹਾਡੇ ਵਿਚ ਹੀ ਲੀਨ ਹੋ ਗਏ ਹੂੰਦੇ ਹਨ, ਦਸਣ ਕੀ!