ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥2॥
ਤੁਸੀਂ ਆਪੇ ਹੀ ਦਾਤੇ ਅਤੇ ਆਪੇ ਹੀ ਇਹ ਦਾਤਾਂ ਹੰਡਾਉਂਣ ਵਾਲੇ ਹੋ, (ਸਭ ਕੁਝ ਤੁਸੀਂ ਹੋ), ਮੈਂ ਹੋਰ ਕਿਸੇ ਨੂੰ ਕੁਝ ਨਹੀ ਜਾਣਦਾ।ਤੁਸੀ ਪਾਰਬਰਹਮ: ਮਨੁਖੀ ਸਮਝ-ਬੁਧ ਤੋਂ ਪਰੇ (ਪਰਮਾਤਮਾ) ਹੋ, ਬੇਅੰਤ ਬੇਅੰਤ ਹੋ ਜੀ, ਮੈਂ ਤੁਹਾਡੇ ਕਿਹੜੇ ਕਿਹੜੇ ਗੁਣ ਦੱਸਾਂ! ਜਿਹੜਾ ਤੁਹਾਨੂੰ ਸੇਵਦਾ: ਨਾਮ ਜਪਦਾ ਹੈ ਜੀ, ਤੁਹਾਡਾ ਸੇਵਕ ਨਾਨਕ ਉਹਨਾ ਤੋਂ ਕੁਰਬਾਨ ਹੈ।