ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥ ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥3॥
ਮੈ ਕੀ ਦੱਸਾਂ, ਮੈਂ ਕਹਿ ਦੱਸ ਕੇ ਦੇਖਦਾ ਹਾਂ ਕਿ ਜਿਸ ਬਾਰੇ ਕੁਝ ਕਿਹਾ ਨਹੀ ਜਾ ਸਕਦਾ (ਵਾਹਿਗੁਰੂ), ਉਹਦੇ ਬਾਰੇ ਕੁਝ ਬਿਆਨ ਕਰਨਾ ਸੰਭਵ (ਮੁਮਕਿਨ) ਨਹੀ। ਜੋ ਤੈਨੂੰ ਚੰਗਾ ਲੱਗਦਾ ਹੈ ਉਹ ਹੀ ਕਹਿੰਦਾ ਹਾਂ, ਅਤੇ ਇਹ ਵੀ ਤੇਰੀ ਰਤਾ-ਮਾਸਾ ਵਡਿਆਈ ਹੀ ਕਹਿ ਹੁੰਦੀ ਹੈ।
What should I tell, I find out by telling that Indescribable cannot be described! As it pleases You, I say out, and it happens to be just a little bit of Your greatness and nothing more.