ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥
(ਉੱਪਰ ਦਸਿਆ) ਧਰਮ ਦੇ ਮੰਡਲ ਦਾ (ਸਚਾਈ ਦੇ ਘਰ, ਵਾਹਿਗੁਰੂ ਦੀ ਬਖਸ਼ਿਸ਼ ਦਾ) ਇਹ ਹੀ ਧਰਮ (ਅਸੂਲ) ਹੈ।(ਹੁਣ) ਗਿਆਨ ਦੇ ਮੰਡਲ (ਪਉੜੀ) ਦਾ ਕਰਮ (ਕਰਤਬ, ਕਰਨੀ, ਅਸੂਲ) ਕਹਿੰਦਾ ਹਾਂ। (ਇਹ ਸਾਰੀ ਪਾਉੜੀ ਦਸਦੀ ਹੈ ਕਿ ਵਾਹਿਗੁਰੂ ਦੀ ਰਚਨਾ ਦਾ ਕੋਈ ਅੰਤ ਨਹੀ – ਸੂਰਜ, ਚੰਦ, ਧਰਤੀਆਂ, ਬਰਹਮਾ, ਵਿਸ਼ਨੂ, ਸ਼ਿਵ, ਕਰਿਸ਼ਨ, ਅਤੇ ਹੋਰ ਸਭ ਕੁਝ ਸਿਰਫ਼ ਇਕ ਹੀ ਨਹੀ, ਅਨੇਕ ਹਨ)।
Bless me with such a wisdom (Understanding), that I keep singing Your Praise, So that I keep linked to You (Keep remembering You), under Your Will.