ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਪਰਮਾਤਮਾ ਤੋਂ ਬਿਨਾ ਹੋਰ ਕੁਝ ਨਾ ਦੇਖੋ, ਆਪਣੀਆਂ ਅਖੀਆਂ ਦੇ ਨਾਲ ਪਰਮਾਤਮਾ ਹੀ ਦਿੱਸੇ (ਹਰ ਪਾਸੇ, ਹਰ ਚੀਜ਼ ਵਿਚ ਉਹ ਹੀ ਦਿੱਸੇ)।ਇਹ ਵਿਸ਼ਵ (ਸਾਰਾ) ਸੰਸਾਰ ਜੋ ਤੁਸੀਂ ਦੇਖਦੇ ਹੋ ਇਹ ਹਰੀ (ਪ੍ਰਭੂ) ਦਾ ਹੀ ਰੂਪ ਹੈ, ਹਰੀ ਦਾ ਰੂਪ ਹੀ ਦਿਸਦਾ ਹੈ ਇਹ।
Do not look at anything other than the Lord, see the Lord only. Everywhere and in everything see only the Lord. This whole world which you see is the image of God, .the image of the Lord is seen.