ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥24॥
(ਅਜਿਹੇ ਲੋਕ) ਜ਼ਬਾਨ ਦੇ ਨਾਲ ਨਿਤ “ਵਾਹਿਗੁਰੂ, ਵਾਹਿਗੁਰੂ” ਕਰਦੇ ਹਨ, ਭਰ ਜੋ ਕਹਿੰਦੇ ਹਨ ਉਹਦੀ ਉਹਨਾ ਨੂੰ ਕੋਈ ਸਮਝ ਨਹੀ ਕਿ ਉਹ ਕੀ ਕਹਿ ਰਹੇ ਹਨ: ਇਹਦਾ ਮਤਲਬ ਕੀ ਹੈ।ਜਿਨ੍ਹਾ ਦਾ ਮਨ ਮਾਇਆ ਨੇ ਠੱਗ ਲਿਆ ਹੋਇਆ ਹੈ: ਜੋ ਦੁਨੀਆ ਦੀਆਂ ਗੱਲਾਂ ਵਿਚ ਫਸੇ ਹੋਇ ਹਨ, ਉਹ ਰਵਾਂ-ਰਵੀਂ ਬੋਲੀ ਜਾਂਦੇ ਹਨ। ਨਾਨਕ ਜੀ ਕਹਿੰਦੇ ਹਨ ਕਿ ਬਿਨਾ ਗੁਰੂ ਜੀ ਦੇ ਬੋਲੀ, ਉਚਾਰੀ, ਕੋਈ ਹੋਰ ਬਾਣੀ ਸੁਣਾਵੇ, ਬਣਾਵੇ, ਉਹ ਬਾਣੀ ਕੱਚੀ ਹੈ।