ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥2॥
ਵਾਹਿਗੁਰੂ ਦੇ ਪਰੇਮੀਆਂ ਦੇ ਵੱਡੇ ਭਾਗ ਹਨ ਕਿ ਜਿਨ੍ਹਾਂ ਦੇ ਮਨ ਵਿਚ ਉਹਦੀ ਸ਼ਰਧਾ ਅਤੇ ਤਰੇਹ (ਪਿਆਸ) ਹੈ।ਹਰੀ ਦਾ ਨਾਮ ਪਰਾਪਤ ਕਰਕੇ ਇਹਨਾ ਨੂੰ ਸ਼ਾਂਤੀ ਮਿਲਦੀ ਹੈ, ਅਤੇ ਗੁਰਮੁਖਾਂ ਦੀ ਸੰਗਤ ਦੇ ਨਾਲ ਇਹਨਾ ਦੇ ਵਿਚ ਚੰਗਿਆਈਆਂ ਆਉਂਦੀਆਂ ਹਨ।