ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥2॥
ਸਭ ਉਹਦੇ ਹੁਕਮ ਦੇ ਅੰਦਰ ਹਨ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀ। ਨਾਨਕ, ਜੇ ਸਮਝ ਲਈਏ ਕਿ ਵਾਹਿਗੁਰੂ ਦਾ ਹੁਕਮ ਸਾਡੀ ਸਮਝ ਤੋਂ ਬਾਹਰ ਹੈ, ਤਾਂ “ਉਹਦੇ ਹੁਕਮ ਨੂੰ ਜਾਣਦਾ ਹਾਂ” ਕਹਿਣ ਦਾ ਹੰਕਾਰ ਮਿਟ ਜਾੲ। (ਜੇ ਕਿਤੇ ਹੁਕਮ ਨੂੰ ਸਮਝ ਲਵੇ, ਤਾਂ ਉਹਦਾ ਹੰਕਾਰ ਹੀ ਨਾ ਰਹੇ)।
All are under His will none is out of it. Nanak says, if it is realized that His Will is beyond our understanding, the selfpride “I know it,” will disappear and humility will emerge.