ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥2॥
ਜਨਨਿ: ਮਾਤਾ, ਪਿਤਾ, ਲੋਕ, ਸੁਤ: ਪੁੱਤਰ, ਬਨਿਤਾ: ਬੀਵੀ, ਕੋਈ ਵੀ ਕਿਸੇ ਦਾ ਧਰਿਆ: ਆਸਰਾ, ਨਹੀ।ਜੱਦ ਹਰ ਇਕ ਦਾ ਰਿਜ਼ਕ: ਰੋਜ਼ੀ, ਵਾਹਿਗੁਰੂ ਆਪ ਸੰਬਾਹੇ: ਪਹੁਚਾਂਦਾ ਹੈ, ਮਨਾ ਫ਼ੇਰ ਤੈਨੂੰ ਡਰ ਕਾਹਦਾ ਹੈ?