April 12, 2025
Jin har teri rachna rachaya so har maan na vasayi

Jin har teri rachna rachaya

ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥35॥

ਜਿਸ ਪਰਮਾਤਮਾ ਨੇ ਤੈਨੂੰ ਬਣਾਇਆ ਹੈ, ਉਸ ਨੂੰ ਤੂੰ ਆਪਣੇ ਮਨ ਦੇ ਅੰਦਰ ਵਸਾਇਆ ਹੀ ਨਹੀ (ਉਹਦਾ ਨਾਮ ਨਹੀ ਜਪਿਆ)।ਪਿਛਲੇ ਜਨਮਾਂ ਦੇ ਕੀਤੇ ਕੰਮਾਂ ਦੇ ਫਲ ਕਾਰਨ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਵਾਹਿਗੁੂਰੂ ਮਨ ਦੇ ਅੰਦਰ ਵਸ ਜਾਂਦਾ ਹੈ।ਗੁਰੂ ਨਾਨਕ ਜੀ ਕਹਿੰਦੇ ਹਨ ਕਿ ਸਰੀਰ (ਇਹ ਜਨਮ) ਉਹਦਾ ਵਾਹਿਗੁਰੂ ਨੂੰ ਮਨਜ਼ੂਰ ਹੈ (ਸਫ਼ਲ ਹੈ) ਕਿ ਜੇ ਕਰ ਕਿਸੇ ਨੇ ਉਹਦੇ (ਪਰਮਾਤਮਾ) ਦੇ ਨਾਲ ਪਿਆਰ ਪਾਇਆ ਹੈ।

Share Now

Leave a Reply

Your email address will not be published. Required fields are marked *