October 18, 2024
Jin kou nadar karam howe hirde tin samani

Jin ko nadar karam howe hirde tin samani

ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥

ਬਾਣੀ ਗਾਉ ਕਿ ਜੋ ਗੁਰੂ ਜੀ ਦੀ ਉਚਾਰੀ ਹੋਈ ਗੁਰੂ ਜੀ ਦੀ ਬਾਣੀ ਵਾਹਿਗੁਰੂ ਦੀ ਗੱਲ ਕਰਦੀ ਹੈ। ਜਿਨ੍ਹਾਂ ਉੱਤੇ ਵਾਹਿਗੁਰੂ ਜੀ ਦੀ ਮਿਹਰ ਦੀ ਨਜ਼ਰ, ਕਿਰਪਾ ਹੋ ਜਾਵੇ, ਇਹ ਬਾਣੀ ਉਹਨਾ ਦੇ ਮਨ ਦੇ ਅੰਦਰ ਵੱਸ ਜਾਂਦੀ ਹੈ।ਅੰਮ੍ਰਿਤ ਪੀਵੋ (ਬਾਣੀ ਪੜ੍ਹੋ, ਨਾਮ ਜਪੋ), ਹਰ ਵਕਤ ਪਰਮਾਤਮਾ ਦੇ ਪਰੇਮ ਵਿਚ ਰਹੋ ਪਰਮਾਤਮਾ ਦੇ ਨਾਮ ਨੂੰ ਜਪੋ। ਬਾਣੀ ਪੜ੍ਹ ਤੇ ਨਾਮ ਜਪ ਕੇ ਹਰ ਵਕਤ ਵਾਹਿਗੁਰੂ ਦੇ ਪਰੇਮ ਵਿਚ ਰਹਿ, ਇਹਨੂ ਯਾਦ ਕਰਦੇ ਰਹੋ।ਨਾਨਕ ਜੀ ਕਹਿੰਦੇ ਹਨ ਕਿ ਇਹ ਸੱਚੀ ਬਾਣੀ, ਤੁਸੀਂ ਹਰ ਵਕਤ ਗਾਉਂਦੇ ਰਹੋ।

Share Now

Leave a Reply

Your email address will not be published. Required fields are marked *