ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥33॥
ਜਿਸ (ਅਕਾਲਪੁਰਖ) ਦੇ ਹੱਥ ਇਹ ਤਾਕਤ ਹੈ, ਉਹ ਆਪ ਸੱਭ ਕੁਝ ਬਣਾਉਂਦਾ ਅਤੇ ਇਸ ਦੀ ਸੰਭਾਲ ਕਰਦਾ(ਵੇਖਦਾ) ਹੈ। (ਕਿਸੇ ਦੇ ਹੱਥ ਵੱਸ ਕੁਝ ਨਹੀ, ਸੱਭ ਕੁਝ ਉਹ ਕਰਦਾ ਹੈ, ਇਸ ਵਾਸਤੇ) ਨਾਨਕ, ਨਾ ਕੋਈ ਉੱਤਮ – ਉੱਚਾ, ਸਿਆਣਾ, ਹੈ ਤੇ ਨਾ ਕੋਈ ਨੀਚ – ਨੀਵਾਂ, ਮੱਤ-ਹੀਣ।