ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥27॥
ਜਿੱਦਾਂ ਉਹਨੂੰ ਚੰਗਾ ਲੱਗੇਗਾ ਕਰੇਗਾ, ਕੋਈ ਕਹਿ ਨਹੀ ਸਕਦਾ ਕਿ ਉੱਦਾਂ ਨਹੀ ਇਦਾਂ ਕਰ। ਉਹ ਪਾਤਿਸ਼ਾਹ (ਬਾਦਸ਼ਾਹ) ਹੈ, ਸ਼ਾਹਾਂ ਦਾ ਪਾਤਿਸ਼ਾਹ ਹੈ। ਨਾਨਕ, ਸਭ ਨੂੰ ਉਹਦੀ ਰਜ਼ਾ (ਹੁਕਮ) ਵਿਚ ਰਹਿਣਾ ਸ਼ੋਭਦਾ (ਚੰਗਾ) ਹੈ।