ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥1॥
ਮਨਾ ਤੈਨੂੰ ਰੋਜ਼ੀ ਲਈ ਆਹਰ ਕਰਨ ਦੀ ਕਿਉਂ ਚਿੰਤਾ ਹੈ ਕਿ ਜੱਦ ਵਾਹਿਗੁਰੂ ਨੂੰ ਆਪ ਹੀ ਤੇਰਾ ਆਹਰ:
ਧਿਆਨ, ਹੈ।ਪਰਮਾਤਮਾ ਨੇ ਸਿਲਾਂ ਅਤੇ ਪਥਰਾਂ ਦੇ ਅੰਦਰ ਵੀ ਜੀਵ-ਜੰਤ ਪੈਦਾ ਕੀਤੇ ਹਨ ਅਤੇ ਇਹਨਾ ਦੇ ਲਈ ਉਹਨੇ ਪਹਿਲਾਂ ਹੀ ਰਿਜ਼ਕ ਤਿਆਰ ਕਰ ਰੱਖਿਆ ਹੈ।