April 13, 2025
Mate matang jare jar sang anup utang surang saware

Mate matang jare jar sang anup utang surang saware

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ॥
ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ ॥
ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ ॥
ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੌ ਨਾਂਗੇ ਹੀ ਪਾਂਇ ਪਧਾਰੇ ॥2॥

ਕਿਸੇ ਕੋਲ ਬੇਮਿਸਾਲ (ਜਿਨ੍ਹਾਂ ਵਰਗੇ ਹੋਰ ਨਹੀ) ਉਤੰਗ: ਉੱਚੇ, ਸੁਰੰਗ: ਸੋਹਣੇ ਰੰਗ ਦੇ, ਮਾਤੇ (ਮਸਤ) ਮਤੰਗ: ਹਾਥੀ, ਸੋਨੇ ਦੇ ਨਾਲ ਜੜੇ ਹੋਏ ਹੋਣ, ਕਰੋੜਾਂ ਤੁਰੰਗ: ਘੋੜੇ, ਕਿ ਜੋ ਕੁਰੰਗ: ਹਿਰਨਾਂ ਵਾਂਙ, ਕੁੱਦਦੇ ਹਨ, ਅਤੇ ਹਵਾ ਦੇ ਗਉਨ: ਵੇਗ, ਨੂੰ ਵੀ ਨਿਵਾਰੇ:ਪਿਛੇ ਪਾਈ ਜਾਣ ਵਾਲੇ ਹੋਣ ਉਹਦੇ ਅੱਗੇ ਤਕੜੀਆਂ ਭੁਜਾ: ਬਾਹਵਾਂ ਵਾਲੇ (ਤਾਕਤਵਰ), ਰਾਜੇ ਚੰਗੀ ਤਰ੍ਹਾਂ ਝੁੱਕ ਕੇ ਇੱਦਾਂ ਮੱਥਾ ਟੇਕਦੇ ਹੋਣ ਕਿ ਜੋ ਸੋਚਣਾ ਵੀ ਮੁਸ਼ਕਿਲ ਹੈ, ਜੇਕਰ ਇੱਦਾਂ ਦੇ ਤਾਕਤਵਰ ਰਾਜੇ ਬਣ ਵੀ ਗਏ ਤਾਂ ਕੀ ਹੋਇਆ, ਉਹ ਮਰ ਕੇ ਤਾਂ ਇਥੋਂ ਨੰਗੇ ਪੈਰੀਂ ਹੀ ਗਏ।

Share Now

Leave a Reply

Your email address will not be published. Required fields are marked *