ਨਾ ਓਹੁ ਮਰੈ ਨ ਹੋਵੈ ਸੋਗੁ ॥
ਦੇਦਾ ਰਹੈ ਨ ਚੂਕੈ ਭੋਗੁ ॥
ਗੁਣੁ ਏਹੋ ਹੋਰੁ ਨਾਹੀ ਕੋਇ ॥
ਨਾ ਕੋ ਹੋਆ ਨਾ ਕੋ ਹੋਇ ॥3॥
ਪਰਮਾਤਮਾ ਮਰਦਾ ਨਹੀ ਅਤੇ ਨਾ ਹੀ ਉਹਦਾ ਸੋਗ ਮਨਾਉਣ ਦੀ ਲੋੜ ਪੈਂਦੀ ਹੈ।
ਉਹ ਦਾਤਾਂ ਦਿੰਦਾ ਰਹਿੰਦਾ ਹੈ, ਅਤੇ ਉਹਦਾ ਭੋਗੁ: ਭੰਡਾਰ, ਮੁੱਕਦਾ ਨਹੀ।
ਦਾਤਾਂ ਦਈ ਜਾਣਾ ਉਹਦਾ ਗੁਣ ਹੈ, ਉਹਦੇ ਵਰਗਾ ਹੋਰ ਕੋਈ ਨਹੀ।
ਨਾ ਕਦੇ ਕੋਈ ਉਹਦੇ ਵਰਗਾ ਹੋਇਆ ਹੈ, ਨਾ ਕਦੇ ਹੋਵੇਗਾ।