ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਪਤਾਲ ਹੀ ਪਤਾਲ (ਅਨਗਿਣਤ ਪਤਾਲ) ਹਨ, ਅਤੇ ਲੱਖਾਂ ਅਸਮਾਨ ਹੀ ਅਸਮਾਨ (ਅਨਗਿਣਤ) ਹਨ। ਬੇਅੰਤ ਲੋਕ ਖੋਜ ਕਰ ਕਰ ਕੇ ਹਾਰ ਗਏ ਹਨ (ਭਰ ਉਹਦੀ ਕੁਦਰਤ ਦਾ ਅੰਤ ਨਹੀ ਲੱਭਾ), ਅਤੇ ਵੇਦ ਸ਼ਾਸਤਰ ਵੀ ਇਕੋ ਗੱਲ ਕਹਿੰਦੇ ਹਨ (ਕਿ ਉਹਦਾ ਕੋਈ ਅੰਤ ਨਹੀ)।