ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥1॥
ਇਸ ਖੁਸ਼ੀ ਵਿਚ, ਮੇਰੇ ਮਨ ਦੇ ਅੰਦਰ ਰਤਨ ਰਾਗ – ਪਰਮੁਖ ਰਾਗ, ਸੋਹਣੇ ਰਾਗ, ਸਣੇ ਆਪਣੇ ਪਰਵਾਰ (ਪਰੀਆਂ – ਰਾਗਨੀਆਂ) ਦੇ ਆ ਕੇ ਵਾਹਿਗੁਰੂ ਦਾ ਜੱਸ: ਸਿਫ਼ਤ, ਕਰਨ ਲੱਗ ਪਏ ਹਨ
ਤੁਸੀਂ ਸਿਰਫ਼ ਵਾਹਿਗੁਰੂ ਦਾ ਜਸ ਕਰੋ ਕਿ ਜਿਸਦੇ ਨਾਲ ਪਰਮਾਤਮਾ ਮਨ ਦੇ ਅੰਦਰ ਵੱਸ ਗਿਆ ਹੈ – ਮੈਂ ਉਹਦਾ ਨਾਮ ਜਪਣ ਲੱਗ ਪਿਆ ਹਾਂ। ਗੁਰੁ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਹਨਾ ਨੂੰ ਖੁਸ਼ੀ ਹੈ ਕਿਉਂ ਜੋ ਇਹਨਾ ਨੂੰ ਸੱਚੇ-ਗੁਰੂ (ਪਰਮਾਤਮਾਂ) ਮਿਲ ਪਏ ਹਨ: ਇਹਨਾ ਦੇ ਬਾਰੇ ਗਿਆਨ ਹੋ ਗਿਆ ਹੈ।