ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥1॥
ਸਭ ਜੀਵ ਤੁਹਾਡੇ ਹਨ, ਤੁਸੀ ਜੀਵਾਂ ਨੂੰ ਸਭ ਕੁਝ ਦੇਣ ਵਾਲੇ ਹੋ।ਸੰਤ ਜਨੋ, ਹਰੀ ਦਾ ਧਿਆਨ ਧਾਰੋ (ਮਨ ਟਿਕਾ ਕੇ ਨਾਮ ਜਪੋ), ਇਹ ਦੁਖ ਦੂਰ ਕਰਨ ਵਾਲਾ ਹੈ।ਹਰੀ (ਵਾਹਿਗੁਰੂ) ਆਪੇ ਮਾਲਿਕ ਹੈ, ਆਪੇ ਸੇਵਕ ਵੀ ਹੈ ਜੀ। ਨਾਨਕ, ਵਿਚਾਰੇ ਲੋਕਾਂ ਦੇ ਹੱਥ-ਵਸ ਕੁਝ ਨਹੀ।