ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥
ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥
ਸਾਚਾ ਨਾਮੁ ਮੇਰਾ ਆਧਾਰੋ ॥4॥
ਅਜਿਹੇ ਗੁਰੂ ਜੀ ਤੋਂ ਸਦਾ ਕੁਰਬਾਨ ਹਾਂ, ਕਿ ਜਿਨ੍ਹਾਂ ਦੀਆਂ ਅਜਿਹੀਆਂ ਵਡਿਆਈਆਂ ਹਨ: (ਦਰਸ਼ਨਾਂ ਦੀਆਂ) ਆਸਾਂ ਪੂਰੀਆਂ ਕਰਦੇ, (ਨਾਮ-ਜਾਪ ਦੀਆਂ) ਭੁਖਾਂ ਮਿਟਾਉਂਦੇ ਹਨ।ਨਾਨਕ ਕਹਿੰਦਾ ਹੈ, ਸੰਤੋ ਸੁਣੋ, ਸ਼ਬਦ ਦੇ ਨਾਲ ਪਿਆਰ ਰੱਖੋ।ਸੱਚਾ ਨਾਮ ਮੇਰਾ ਆਸਰਾ ਹੈ।