ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥
ਸਿਮ੍ਰਿਤੀਆਂ ਅਤੇ ਸ਼ਾਸਤਰ ਪੁੰਨਾ ਅਤੇ ਪਾਪਾਂ ਬਾਰੇ ਆਪਣੇ ਵੀਚਾਰ ਦਸਦੇ ਤੇ ਲੋਕ ਇਹਨਾ ਬਾਰੇ ਪੜ੍ਹਦ ਹਨ,ਭਰ ਸਿਰਫ਼ ਇਤਨਾ ਹੀ ਪੜ੍ਹ ਲੈਣ ਦੇ ਨਾਲ ਕਹੋ ਕਿ ਅਸਲੀਅਤ (ਨਾਮ-ਜਾਪ ਤੇ ਇਹਦਾ ਫਲ) ਸਮਝ ਗਏ ਹਾਂ,ਤਾਂ ਗੱਲ ਨਹੀ ਬਣਦੀ। ਗੁਰੂ ਤੋਂ ਬਿਨਾ ਅਸਲੀਅਤ: ਨਾਮ, ਬਾਣੀ, ਅਤੇ ਪਰਮਾਤਮਾ ਦੇ ਹੁਕਮ, ਦੀ ਸਮਝ ਨਹੀ ਪੈਂਦੀ, ਸਮਝ ਪੈ ਹੀ ਨਹੀ ਸਕਦੀ।