ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥
ਕਰਤਾ (ਵਾਹਿਗੁਰੂ) ਆਪ ਹੀ ਸ਼ਿਵ, ਜੀਵਆਤਮਾ – ਜਾਨਦਾਰਾਂ ਦੀ ਆਤਮਾ, ਅਤੇ ਸ਼ਕਤੀ (ਮਾਇਆ, ਦੁਨੀਆ) ਪੈਦਾ ਕਰਕੇ ਆਪ ਹੀ ਇਹਨਾ ਨੂੰ ਆਪਣੇ ਹੁਕਮ ਦੇ ਵਿਚ ਚਲਾਉਂਦਾ ਹੈ।(ਵਾਹਿਗੁਰੂ) ਆਪਣਾ ਹੁਕਮ ਵਰਤਾ ਕੇ – ਹੁਕਮ ਦੇ ਵਿਚ ਚਲਾ ਕੇ, ਆਪ ਹੀ ਆਪਣੀ ਖੇਡ ਨੂੰ ਦੇਖਦਾ ਹੈ ਇਹਨੂੰ ਮਾਣਦਾ ਹੈ, ਇਹਦੀ ਪਾਲਣਾ ਕਰਦਾ ਹੈ, ਭਰ ਇਹ ਗੱਲ ਕਿਸੇ ਵਿਰਲੇ ਗੁਰੂ-ਪਿਆਰੇ ਨੂੰ ਪਰਮਾਤਮਾ ਆਪ ਹੀ ਸਮਝਾਉਂਦਾ ਹੈ।