ਤਿਥੈ ਲੋਅ ਲੋਅ ਆਕਾਰ ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
ਉਥੇ (ਰੱਬ ਦੀ ਕੁਦਰਤ ਵਿਚ, ਭਗਤ ਦੇ ਮਨ ਦੀ ਅਵਸਥਾ ਵਿਚ) ਬੇਅੰਤ ਸੰਸਾਰਾਂ ਦੀ ਬਣਤਰ, ਰਚਨਾ ਹੈ। ਜਿਸ ਤਰ੍ਹਾਂ ਵਾਹਿਗੁਰੂ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਸੰਸਾਰ ਦਾ ਸਾਰਾ ਕਾਰ-ਵਿਹਾਰ ਚਲਦਾ ਹੈ (ਸੱਭ ਉਹਦੇ ਹੁਕਮ ਵਿਚ ਹਨ। ਕਿਸੇ ਦੀ ਬੰਦਗੀ, ਗਿਆਨ, ਸੱਭ ਪਰਮਾਤਮਾ ਦੇ ਹੱਥ ਹੈ)।