October 17, 2024
Tode bandan howe mukth sabad maan vasaye

Tode bandan howe mukth sabad maan vasaye

ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥
ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥
ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥26॥

ਸ਼ਬਦ (ਨਾਮ, ਬਾਣੀ) ਨੂੰ ਮਨ ਦੇ ਅੰਦਰ ਵਸਾ ਕੇ – ਬਾਣੀ ਪੜ੍ਹ, ਨਾਮ ਦਾ ਜਾਪ ਕਰ, ਦੁਨੀਆ ਦੇ ਬੰਧਨ ਟੁੱਟ ਜਾਂਦੇ ਹਨ ਤੇ ਮੁਕਤ ਹੋ ਜਾਈਦਾ ਹੈ। (ਪਰਮਾਤਮਾ) ਜਿਸ ਨੂੰ ਗੁਰਮੁਖ (ਜਿਸ ਦਾ ਮੂੰਹ ਗੁਰੂ ਦੇ ਵੱਲ ਹੈ, ਗੁਰੂ ਦੇ ਹੁਕਮ ਵਿਚ ਆਇਆ ਹੋਇਆ) ਬਣਾਉਂਦਾ ਹੈ ਸੋ ਹੀ ਬਣਦਾ ਹੈ, ਅਤੇ ਫ਼ੇਰ ਉਹਦੀ ਲਿਵ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ (ਪਿਆਰ ਬਣ ਜਾਂਦਾ ਹੈ)। ਨਾਨਕ ਜੀ ਕਹਿੰਦੇ ਹਨ ਕਿ ਉਹ ਆਪ ਕਰਤਾ: ਸਭ ਕੁਝ ਕਰਣ ਵਾਲਾ, ਰਚਨਾ ਰਚਣ ਵਾਲਾ ਹੈ, ਅਤੇ ਆਪ ਹੀ ਆਪਣੇ ਹੁਕਮ (ਆਪਣੀ ਖੇਡ ਦੀ) ਸੂਝ-ਸਮਝ ਦਿੰਦਾ ਹੈ।

Share Now

Leave a Reply

Your email address will not be published. Required fields are marked *