ਤੂੰ ਦਰੀਆਉ ਸਭ ਤੁਝ ਹੀ ਮਾਹਿ ॥
ਤੁਝ ਬਿਨੁ ਦੂਜਾ ਕੋਈ ਨਾਹਿ ॥
ਜੀਅ ਜੰਤ ਸਭਿ ਤੇਰਾ ਖੇਲੁ ॥
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥2॥
ਤੁਸੀਂ ਦਰਿਆ ਹੋ (ਬਹੁਤ ਵੱਡੇ, ਬੇਅੰਤ), ਸਾਰੀ ਰਚਨਾ ਤੁਹਾਡੇ ਵਿਚ ਸਮਾਈ ਹੋਈ ਹੈ।ਤੁਹਾਡੇ ਤੋਂ ਬਿਨਾ ਹੋਰ ਦੂਸਰਾ ਕੋਈ ਵੀ ਨਹੀ।ਇਹ ਜੀਵ-ਜੰਤੂ: ਸਾਰੇ ਜਾਨਦਾਰ, ਤੁਹਾਡੀ ਖੇਡ ਹਨ।ਵਿਜੋਗ (ਵਿਛੋੜੇ ਦੇ ਨੇਮ) ਦੇ ਕਾਰਨ ਬੰਦਾ ਤੁਹਾਡੇ ਨਾਲ ਮਿਲਿਆ ਵੀ ਵਿਛਿੜਿਆ ਹੋਇਆ (ਨਾਮ ਨਾ ਜਪਣ ਦੇ ਕਾਰਨ, ਭਾਵੇ ਕਿ ਇਹ ਤੁਹਾਡਾ ਹੀ ਰੂਪ ਹੈ), ਅਤੇ ਸੰਜੋਗ (ਮਿਲਾਪ ਦਾ ਅਸੂਲ) ਦੇ ਕਾਰਨ ਮਿਲਿਆ ਹੋਇਆ ਹੈ (ਨਾਮ ਜਪਣ ਦੇ ਕਾਰਨ)।