ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
ਤੁਸੀਂ ਜੁਗ ਜੁਗ ਵਿਚ ਇਕ, ਸਦਾ ਸਦਾ ਸਿਰਫ਼ ਤੁਸੀਂ ਹੀ ਇਕ ਜੀ, ਇਕ ਸਾਰ ਕਾਇਮ ਰਚਨਾ ਕਰਨ ਵਾਲੇ ਹੋ।ਜੋ ਤੁਹਾਨੂੰ ਚੰਗਾ ਲਗਦਾ ਹੈ ਸੋਈ ਹੁੰਦਾ ਹੈ ਜੀ, ਤੁਸੀਂ ਜੋ ਆਪ ਕਰਦੇ ਹੋ ਸੋ ਹੀ ਹੁੰਦਾ ਹੈ।ਤੁਸੀਂ ਆਪ ਹੀ ਇਹ ਸੰਸਾਰ ਰਚਿਆ ਹੈ ਜੀ, ਤੁਸੀਂ ਆਪ ਹੀ ਰਚਨਾ ਕਰਕੇ ਇਹਨੂੰ ਗੋਹ (ਮਸਲ, ਖਤਮ ਕਰ) ਦਿੰਦੇ ਹੋ।