ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥3॥
(ਇਕ ਕੂੰਜ) ਉੱਡ ਕੇ ਆ ਜਾਂਦੀ ਹੈ ਸਂੈਕੜੇ ਕੋਹ (3 ਮੀਲ ਦਾ ਇਕ ਕੋਹ), ਆਪਣੇ ਬੱਚੇ ਪਿੱਛੇ ਛੱਡ ਕੇ।
ਉਹਨਾ ਬੱਚਿਆਂ ਨੂੰ ਕਉਣ ਖਵਾਉਂਦਾ ਤੇ ਚੋਗਾ ਦਿੰਦਾ ਹੈ, ਕੂੰਜ ਮਨ ਵਿਚ ਹੀ ਉਹਨਾ ਦੀ ਸੰਭਾਲ ਲਈ ਵਾਹਿਗੁਰੂ ਨੂੰ ਬੇਨਤੀ ਕਰਦੀ ਰਹਿੰਦੀ ਹੈ।